Tuesday, July 28, 2026
BREAKING
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ

ਸਰਵੀਕਲ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਐੱਚ.ਪੀ.ਵੀ. ਟੀਕਾਕਰਨ ਪ੍ਰਭਾਵਸ਼ਾਲੀ ਸਾਬਤ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

03 ਮਾਰਚ, 2026 06:37 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਨੇ ਸੂਬੇ ਵਿੱਚ ਧੀਆਂ ਦੀ ਸਿਹਤ ਸੁਰੱਖਿਆ ਵੱਲ ਕਦਮ ਚੁੱਕਦਿਆਂ ਸਰਵੀਕਲ ਕੈਂਸਰ ਖ਼ਿਲਾਫ਼ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। 
 
ਇਸ ਟੀਕਾਕਰਨ ਮੁਹਿੰਮ ਦਾ ਮੁੱਖ ਉਦੇਸ਼ ਲੜਕੀਆਂ ਨੂੰ ਸਰਵਾਈਕਲ ਕੈਂਸਰ, ਜਿਸਨੂੰ ‘ਬੱਚੇਦਾਨੀ ਦੇ ਮੂੰਹ’ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਤੋਂ ਬਚਾਉਣਾ ਹੈ। ਇਹ ਵੈਕਸੀਨ 14 ਸਾਲ ਦੀਆਂ ਉਨ੍ਹਾਂ ਲੜਕੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਾ ਹੈ ਅਤੇ 15ਵਾਂ ਆਉਣਾ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨ ਹਸਪਤਾਲ ਬਲਾਚੌਰ, ਸੀ.ਐੱਚ.ਸੀ. ਮੁਕੰਦਪੁਰ, ਸੀ.ਐੱਚ.ਸੀ. ਸੜੋਆ, ਸੀ.ਐੱਚ.ਸੀ. ਬੰਗਾ, ਸੀ.ਐੱਚ.ਸੀ. ਰਾਹੋਂ, ਪੀ.ਐੱਚ.ਸੀ. ਮੁਜ਼ੱਫਰਪੁਰ, ਪੀ.ਐੱਚ.ਸੀ. ਸੁੱਜੋਂ ਆਦਿ ਵਿੱਚ ਸਥਾਪਤ ਕੀਤੇ ਟੀਕਾਕਰਨ ਸੈਂਟਰਾਂ ਵਿੱਚ ਟੀਕਾਕਰਨ ਕੀਤਾ ਜਾਵੇਗਾ।
 
ਇਸੇ ਕੜੀ ਤਹਿਤ ਬੱਚੀਆਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਾਉਣ ਲਈ ਵਿਆਪਕ ਜਾਗਰੂਕਤਾ ਅਤੇ ਟੀਕਾਕਰਨ ਪ੍ਰਕਿਰਿਆ ਦੇ ਸਬੰਧ ਵਿੱਚ ਅੱਜ ਇੱਥੇ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। 
 
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਇਸ ਮੀਟਿੰਗ ਦੌਰਾਨ ਵਿਸਤ੍ਰਿਤ ਕਾਰਵਾਈ ਯੋਜਨਾ 'ਤੇ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਵੈਕਸੀਨੇਸ਼ਨ ਦੀ ਉਮਰ-ਯੋਗਤਾ, ਖੁਰਾਕਾਂ, ਸਟੋਰੇਜ, ਕੋਲਡਚੇਨ ਅਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ।
 
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਹਦਾਇਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਚਲਾਈ ਜਾਣ ਵਾਲੀ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਿਆਂ ਟੀਕਾਕਰਨ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਟੀਚਾ ਸੂਬੇ ਨੂੰ ਭਵਿੱਖ ਵਿੱਚ ਸਰਵੀਕਲ ਕੈਂਸਰ ਮੁਕਤ ਰਾਜ ਬਣਾਉਣਾ ਹੈ। ਡਾ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਮਹਿਲਾਵਾਂ ਵਿੱਚ ਬੱਚੇਦਾਨੀ ਦੇ ਹੇਠਲੇ ਹਿੱਸੇ ਵਿੱਚ ਪਾਏ ਜਾਂਦੇ ਇਸ ਗੰਭੀਰ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚ ਪੀ ਵੀ) ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮੇਂ ਸਿਰ ਕੀਤਾ ਗਿਆ ਟੀਕਾਕਰਨ ਇਸ ਬਿਮਾਰੀ ਤੋਂ ਬਚਾਅ ਵਿੱਚ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਸਿਵਲ ਸਰਜਨ ਨੇ ਬੱਚੀਆਂ ਨੂੰ ਇਸ ਜਾਨਲੇਵਾ ਰੋਗ ਤੋਂ ਸੁਰੱਖਿਅਤ ਰੱਖਣ ਲਈ ਮਾਪਿਆਂ ਨੂੰ ਆਪਣੀਆਂ ਧੀਆਂ ਦਾ ਐੱਚ ਪੀ ਵੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟੀਕਾਕਰਨ ਪ੍ਰਾਈਵੇਟ ਹਸਪਤਾਲਾਂ ਵਿੱਚ ਬਹੁਤ ਮਹਿੰਗੀ ਕੀਮਤ ਵਿਚ ਉਪਲੱਬਧ ਹੈ, ਜਦੋਂਕਿ ਸਰਕਾਰੀ ਹਸਪਤਾਲਾਂ ਵਿੱਚ ਬਿਲਕੁੱਲ ਮੁਫ਼ਤ ਲੱਗੇਗਾ।
 
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਕਸੀਨ 14 ਸਾਲ ਦੀਆਂ ਉਨ੍ਹਾਂ ਲੜਕੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਾ ਹੈ ਪਰ 15ਵਾਂ ਅਜੇ ਨਹੀਂ ਆਇਆ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਪਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਰਵੀਕਲ ਕੈਂਸਰ ਐੱਚ.ਪੀ.ਵੀ. ਵਾਇਰਸ ਕਾਰਨ ਹੁੰਦਾ ਹੈ ਅਤੇ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਇਸ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।
 
ਐੱਚ.ਪੀ.ਵੀ. ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਦਾ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ ਸਰਵਾਈਕਲ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ, ਜਦਕਿ ਭਾਰਤ ਵਿੱਚ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਭਾਵੇਂ ਕਿ ਇਹ ਕੈਂਸਰ ਟੀਕਾਕਰਣ ਰਾਹੀਂ ਰੋਕਿਆ ਜਾ ਸਕਦਾ ਹੈ, ਪਰ ਫਿਰ ਵੀ ਇਹ ਭਾਰਤ ਵਿੱਚ ਔਰਤਾਂ ਦੀ ਮੌਤ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਇਹ ਦੱਸਿਆ ਕਿ ਟੀਕਾਕਰਨ ਤੋਂ ਪਹਿਲਾਂ ‘ਯੂ-ਵਿਨ’ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।
 
ਅੰਤ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਜ਼ਿਲ੍ਹੇ ਵਿੱਚ ਐੱਚ.ਪੀ.ਵੀ. ਵੈਕਸੀਨੇਸ਼ਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ